ਹੱਥ ਲਿਖਤ ਨੰਬਰ 471

"ਨਾਂ : ਸਾਖੀ ਸੰਗ੍ਰਹਿ ਆਦਿ
ਲਿਖਾਰੀ : ਅਗਿਆਤ
ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸਿਖ ਦੀ ਭਗਤਮਾਲਾ, ਯਾਦਾਸਤ ਆਦਿ ਸ਼ਾਮਿਲ ਹਨ।
ਸਮਾਂ : ਸੰਮਤ 1878
ਪਤਰੇ : 2-609
ਪਹਿਲਾ ਪਤਰਾ ਨਾ ਹੋਣ ਕਾਰਨ ਤੇ ਪਿਛਲੇ ਪਤਰੇ ਫਟੇ ਹੋਣ ਕਾਰਨ ਪੇਥੀ ਅਧੂਰੀ ਹੈ।
(ੳ) ਜਨਮ ਸਾਖੀ ਗੁਰੂ ਨਾਨਕ ਦੇਵ -ਭਾਈ ਮਨੀ ਸਿੰਘ (?)
ਆਦਿ : ਸਤਿ ਸਬਦਿ ਦੇ ਮੁਕਤਿ ਕਰਾਇਆ ॥ ਭਾਇ ਭਗਤਿ ਗੁਰਪੁਰਬ
ਕਰਿ ਨਾਮ ਦਾਨ ਇਸਨਾਨ ਦ੍ਰਿੜਾਇਆ ॥ ਜੇਹਾ ਬੀਉ ਤੇਰਾ
ਫਲ ਪਾਇਆ॥ ਭਾਈ ਜੀ ਦਾ ਬਚਨ ਹੈ। ਮ ਜੋ ਨਮਸਕਾਰ (ਪਤਰਾ 2)
ਅੰਤ : ਤੈਸੇ ਸਤਿਗੁਰ ਦੀ ਕਥਾ ਕਹੀ ਜਾਂਦੀ ॥ ਜੋ ਸਾਧ ਸੰਗਤਿ ਸਿਖ ਪੜਨਗੇ
ਸੁਣਨਗੇਂ ਲਿਖਾਵਨਗੇ। ਸਿਖੀ ਨੂੰ ਪ੍ਰਾਪਤ ਹੋਵਨਿਗੇ॥ ਬੋਲੋ
ਭਾਈ ਵਾਹੁਗੁਰੂ ਓ ਤਤ ਸਤ ਜੋਤਿ ਸਰੂਪ ॥ (ਪਤਰਾ 438)
(ਅ) ਸਿਖਾਂ ਦੀ ਭਗਤ ਮਾਲਾ -ਭਾਈ ਮਨੀ ਸਿੰਘ (?)
ਆਦਿ : ੴ ਸਤਿਗੁਰ ਪ੍ਰਸਾਦਿ॥ ਸਾਖੀ ਭਾਈ ਗੁਰਦਾਸ ਜੀ ਦਾ ਵਾਰ ਯਾਰਣੀ ਸਿਖਾ
ਦੀ ਭਗਤ ਮਾਲਾ। ਏਕ ਸਮੇਂ ਭਾਈ ਮਨੀ ਸਿੰਘ ਜੀ ਸਿਖਾ ਪ੍ਰਸ਼ਨ ਕੀਤਾ।( ਪਤਰਾ 438)
ਅੰਤ : ਸਾਸ ਸਾਸ ਹਰਿ ਸਿਮਰੀਐ ਬਿਰਥਾ ਸ੍ਵਾਸ ਨ ਖੋਇ॥ ਕਿਆ ਜਾਣਾ ਇਸ ਅੰਤ ਕਾ ਇਹੀ ਸ੍ਵਾਸ ਮਤ ਹੋਇ॥ (ਪਤਰਾ 602)
ਇਸ ਮਗਰੋਂ ਲੇਖਕ ਨੇ ਆਪਣੀ ਵੱਲੋਂ ਸਿਖਾਂ ਦੀ ਮਹਿਮਾ ਵਿਚ ਸਵਈਏ ਲਿਕੇ ਹਨ ਤੇ ਅਖੀਰ ਪੋਥੀ ਲਿਖਣ ਦਾ ਸੰਮਤ 1878 ਦਿਤਾ ਹੈ।
(ੲ) ਯਾਦਾਸਤਾਂ
ਆਦਿ : ੴ ਸਤਿਗੁਰ ਪ੍ਰਸਾਦਿ॥ ਸਤਰਿ ਵਰੇ ਪੰਜ ਮਹੀਨੇ ਸਤਿ ਦਿਹਾੜੇ ਪਾਤਸਾਹੀ ਗੁਰੂ ਨਾਨਕ ਜੀ ਕੀਤੀ॥( ਪਤਰਾ 603)
ਅੰਤ : ਅਸਵਾਰੀ ਕੀਤੀਨੋ ਹੋਏ।। ਲਗਾਤ ਸੰਮਤ 1798 ਮਿਤੀ ਮਾਹ ਸੁਦੀ॥ 5 ॥ ਜੋੜ॥
(ਪਤਰਾ 604)
(ੲ) ਗੁਰ ਪ੍ਰਣਾਲੀ :
ਆਦਿ : ੴ ਸਤਿਗੁਰ ਪ੍ਰਸਾਦਿ ॥ ਪ੍ਰਥਮੇ ਬਾਬਾ ਨਾਨਕ ਜੀ ਗੁਰੂ ਤਿਨ ਕੇ ਪੁਤਰ ਦੋਇ
ਸ੍ਰੀ ਚੰਦ ਲਖਮੀ ਦਾਸ॥ (ਪਤਰਾ 604)
ਅੰਤ : ਫੇਰ ਦਸਮੇ ਪਾਤਸਾਹ ਜੀ ਬਖਸ ਖਾਲਸੇ ਪਰ ਹੋਈ॥
ਓ ਤਤ ਸਤਗੁਰੂ ਗੋਬਿੰਦ ਸਿੰਘ ਜੀ॥ (ਪਤਰਾ 604)
(ਸ) ਸਸਤ੍ਰ ਨਾਮ ਮਾਲਾ (ਦਸਮਗ੍ਰੰਥ ਵਿਚੋਂ)
ਆਦਿ : ੴ ਸ਼੍ਰੀ ਵਾਹਿਗੁਰੂ ਜੀ ਕੀ ਫਤੇ॥ ਸ੍ਰੀ ਭਗੋਤੀ ਜੀ ਸਹਾਇ॥
ਪਾਤਸਾਹੀ ੧੦॥ ਦੋਹਰਾ॥ ਸਾਂਗ ਗਰੋਰੀ ਸੈਫ ਅਸ ਤੀਰ ਤੁਪਕ ਤਰਵਾਰ॥ (ਪਤਰਾ 605)
ਅੰਤ : ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗੋਤੀ ਜੀ ਕੀ ਉਸਤਤਿ ਪ੍ਰਿਥਮ ਧਿਆਉ
ਸਮਾਪਤ ਮਸਤ ਸੁਭ ਮਸਤ (ਪਤਰਾ 606)
"