ਹੱਥ ਲਿਖਤ ਨੰਬਰ 490 "ਨਾਂ : ਗੁਰਬਾਣੀ ਸੰਗ੍ਰਹਿ ਤੇ ਹੋਰ ਰਚਨਾਵਾ (ਭਾਗ ਦੂਜਾ)(ੳ) ਗੁਰਬਾਣੀਆਦਿ : ਨਾਨਕ ਜਨ ਇਹੈ ਬਖਾਨ॥ ਜਗ ਮੈ ਬਿਰਾਦਜ ਰੇ॥ 21॥ 4॥ ਜੁਗਲਾ 4॥ਅੰਤ : ਨਾਨਕ ਨਾਮਿ ਮਿਲੈ ਤਾ ਜੀਵਾ ਤਨੁ ਮਨੁ ਧੀਵੈ ਹਰਿਆ॥( ਪਤਰਾ 394)(ਅ) ਗੁਰੂ ਨਾਨਕ ਦੇ ਨਾਂ ਨਾਲ ਪ੍ਰਚਲਿਤ ਕੱਚੀ ਬਾਣੀਆਦਿ : ੴ ਸਤਿਗੁਰ ਪ੍ਰਸਾਦਿ ਸਲੋਕ ਮਹਲਾ ੧ ਜਿਤੁ ਦਰ ਲਖ ਮੁਹੰਮਦਾ ਲਖ ਬ੍ਰਹਮੇ ਬਿਸਨ ਮਹੇਸ॥( ਪਤਰਾ 394)ਅੰਤ : ਘਾਣੀ ਨਹਿ ਪਗਿ ਨਾਨਕਾ ਛਿਝ ਪਈ ਦਰ ਵਜਿ॥( ਪਤਰਾ 394)(ੲ) ਹਕੀਕਤ ਰਾਹ ਮੁਕਾਮ ਕੀਆਦਿ : ੴ ਸਤਿਗੁਰ ਪ੍ਰਸਾਦਿ॥ ਹਕੀਗਤਿ ਰਾਹ ਮੁਕਾਮ ਸਿਵ ਨਾਭਿ ਕੀ ਹਕੀਕਤ ਰਾਹ ਮੁਕਾਮ ਸਿਵ ਨਾਭ ਰਾਜੈ ਕੀ॥ (ਪਤਰਾ 394)ਅੰਤ : ਉਸ ਥਾਉ ਕਾ ਨਾਉ ਕਜਲੀ ਬਨੁ ਤ੍ਰਿਆ ਰਾਜੁ ਹੈ। ਤਹਾ ਭੀ ਸੰਗਤਿ ਹੈ॥(ਪਤਰਾ 395)(ਸ) ਗੋਸਟਿ ਅਜਿਤੇ ਰੰਧਾਵੇ ਨਾਲਆਦਿ : ੴ ਸਤਿਗੁਰ ਪ੍ਰਸਾਦਿ॥ ਸਾਖੀ ਮਹਲਾ 1 ॥ ਗੋਸਟਿ ਗੁਰੂ ਬਾਬੇ ਨਾਨਕ ਅਜਿਹੇ ਰੰਧਾਵੇ ਨਾਲਿ ਨਗਰ ਕਰਤਾਰ ਪੁਰਿ ਵਿਖੇ ਹੋਈ॥(ਪਤਰਾ 397)ਅੰਤ : ਏਹੁ ਗੁਰੂ ਕੇ ਵਚਨ ਹੈਕਿ॥ ਮਨ ਵਿਚਿ ਰਖਿ ਕਮਾਵੈਗਾ ਤਿਸ ਆਦਿ ਅੰਤ ਕੰਮ ਆਵਨ ਗਾ। ਸਾਖੀ ਪੂਰੀ ਹੋਈ ਸ(ਹ) ਸਾਖੀ ਮਕੇ ਮਦੀਨੇਆਦਿ : ੴ ਸਤਿਗੁਰ ਪ੍ਰਸਾਦਿ॥ ਸਾਖੀ ਮਕੇ ਕੀ ਗੋਸਟਿ ਨਸੀਹਤਿਨਾਮਾ ਕਾਜੀ ਰੁਕਨਦੀਨ ਨਾਲਿ ਬਾਬੇ ਨਾਨਕ ਜੀ ਕੀਤਾ। ਰਾਗ ਤਿਲੰਗ ਮਹਲਾ ੧॥ ਘਰਰਸਾਲਾ ਬਾਬੇ ਨਾਨਕ ਜੀ ਤਮਾਮ ਆਲਮ ਤਾਰਨੇ ਕੇ ਨਿਮਤਿ(ਪਤਰਾ 429)ਅੰਤ : ਜੋ ਕਰਗੋ ਜਾਰਤਿ ਕਉਸ ਦੀ ਫੇਰਿ ਨ ਜਨਮੁ ਧਰੇਹਿ॥ 167॥ ਗੋਸਟਿ ਪੂਰੀ ਹੋਈ॥ ਸੰਮਤਿ 1784 (ਪਤਰਾ 482)(ਕ) ਸਹਿਸਕ੍ਰਿਤੀ ਸਲੋਕ ਅਤੇ ਕਬੀਰ, ਸਾਧੂ ਜਨ ਆਦਿ ਭਗਤਾਂ ਦੇ ਸ਼ਬਦਆਦਿ : ੴ ਸਤਿਗੁਰ ਪ੍ਰਸਾਦਿ॥ ਸਲੋਕ ਸਹੰਸਕ੍ਰਿਤੀ ਮਹਲਾ ੧ ਪੜ ਪੁਸਤਕੁ ਸੰਧਿਆ ਬਾਦੈ॥ (ਪਤਰਾ 482)ਅੰਤ : ਕਹੁ ਨਾਨਕ ਚਿਤਿ ਚੇਤਿ ਲੈ ਬਹੁੜਿ ਨ ਐਸੋ ਦਾਉ॥( ਪਤਰਾ 490)"