ਹੱਥ ਲਿਖਤ ਨੰਬਰ 491

"ਨਾਂ : ਮਸਲੇ ਹਜਰਤ ਰਸੂਲ ਕੇ ਤੇ ਨਸੀਹਤ ਨਾਮਾ
ਲੇਖਕ : ਮਿਹਰਵਾਲ
ਲਿਖਾਰੀ : ਸਰਬ ਦਿਆਲ
ਸਮਾਂ : ਸੰਮਤ 1919
ਪਤਰੇ : 261
ਵਿਸ਼ਾ : ਹਜਰਤ ਮੁਹੰਮਤ ਸਾਹਿਬ ਦੀ ਜੀਵਨੀ ਲਿਖੀ ਹੈ ਜੋ ਭਾਵੀ ਵਾਦ ਵਿਵਾਦ ਵਾਲੀ ਹੈ।
ਭਾਸ਼ਾ : ਪੁਰਾਣੀ ਪੰਜਾਬੀ ਹੈ।
(ੳ) ਮਸਲੇ ਹਜਰਤ ਰਸੂਲੇ ਕੇ
ਆਦਿ : ਤਤਕਰੇ ਦਾ ਪਤਰਾ ਛੱਡ ਕੇ
ੴ ਸਤਿਗੁਰ ਪ੍ਰਸਾਦਿ॥ ਮਸਲੇ ਹਜਰਤ ਰਸੂਲ ਕੇ॥
ਆਦਿ ਕਥਾ ਚਲੀ ਪ੍ਰਿਥਮੇ ਏਕੰਕਾਰ ਕੀਆ॥( ਪਤਰਾ ।।
ਅੰਤ : ਭਾਵੇਂ ਮੁਸਲਮਾਨੁ ਹੋਵੈ ਭਾਵੈ ਹਿੰਦੂ ਹੋਵੇ ਆਪਣੇ ਅਮਲ ਬੇਲੀ ॥ 50
ਮਗਲੇ ਪੂਰੇ ਹੋਏ।। ਸੰਮਤ 1917 ਦਿਨ ਬੁਦ ਬਾਰਿ ਜੇਠਿ ਸੁਦੀ ਬਾਰ ਬੁਦ ਲਿਖੀ ਫਫੜ ਨਗਰ ਸੁਹਾਗਣਾ ਜਹਿ ਸਭਾ ਧਾਮ ਬੈਠਿ ਲਿਖੀ ਸੈਣ ਭਾਈ ਕੀ
ਧ੍ਰਮਸਾਲਾ ਜਿਨ ਪ੍ਰ ਸਤਿਗੁਰ ਭੈ ਦਿਆਲ॥ ਲਿਖਾਰੀ ਸ੍ਰਵ ਦਿਆਲਿ ਜਾਨੋ...(ਪਤਰਾ 256)
(ਅ) ਨਸੀਹਤ ਨਾਮਾ
ਆਦਿ : ੴ ਸਤਿਗੁਰ ਪ੍ਰਸਾਦਿ॥ ਨਸੀਹਤਨਾਮਾ॥ ਅਫਲ ਅਲਾ ਦਾ ਹੋਸੀ ਬੰਦਾ॥
ਦਾਮਨ ਪਕੜ ਮੁਹੰਮਦ ਸੰਦਾ॥ ॥( ਪਤਰਾ 257)
ਅੰਤ : ਆਪ ਖੁਦਾ ਕਾਜੀ ਹੋਸੀ । ਹਜਰਤ ਕਰੂ ਸਫਾਤ ਮੀਆ॥ 30 (ਪਤਰਾ 260)
ਇਸ ਮਗਰੋਂ ਉਰਦੂ ਦੀ ਗਜਲ ਲਿਖੀ ਹੋਈ ਹੈ ਆਸਕੇ ਕਤਲ ਕਰਿਨੋ ਕੋ ਨਿਗਾ ਵਾਰ ਕਾਫੀ ਹੈ॥
ਪਤਰਾ (260-61)
"