ਹੱਥ ਲਿਖਤ ਨੰਬਰ 492

"ਨਾਂ : ਗੁਰਬਾਣੀ ਗੁਟਕਾ
ਲੇਖਕ : ਗੁਰੂ ਸਾਹਿਬਾਨ
ਪਤਰੇ : 96
ਸਮਾਂ : ਲਗਭਗ 150 ਸਾਲ ਪੁਰਾਣਾ ਹੈ।
ਲਿਖਤ ਸੁੰਦਰ ਹੈ ਤੇ ਕਈ ਪਤਰਿਆਂ ਦੀ ਮੁਰੰਮਤ ਕੀਤੀ ਹੋਈ ਹੈ। ਇਸ ਵਿਚ ਜਪੁਜੀ ਸ਼ਬਦ ਹਜ਼ਾਰੇ, ਮਾਰੂ ਮਹਲਾ ਪੰਜਵਾ ਦੇ ਸ਼ਬਦ, ਜਾਪੁ ਸਾਹਿਬ ਸ਼ਬਦ ਹਜਾਰੇ ਪਾਤਸ਼ਾਹੀ ਦਸਵੀਂ, ਰਹਿਰਾਸ, ਅਰਦਾਸ, ਕੀਰਤਨ ਸੋਹਿਲਾ ਬਾਣੀਆ ਦਰਜ ਹਨ।
ਆਦਿ : ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰਗ ਗੁਰਪ੍ਰਸਾਦਿ॥ ਜਪੁ॥ ਆਦਿ...(ਪਤਰਾ 1)
ਅੰਤ : ਸਰਬ ਪ੍ਰਕਾਰ ਸਹਾਇਤਾ ਕਰਣੀ ਸੁਖ ਹੋਵੇ ਨਾਮੁ ਚਿਤ ਆਵੈ॥ (ਪਤਰਾ 90) ਇਸ ਮਗਰੋਂ ਰਖਿਆ ਦਾ ਮੰਤ੍ਰ ਲਿਖਿਆ ਹੋਇਆ ਹੈ। ਸ੍ਰੀ ਵਾਹਿਗੁਰੂ ਜੀ ਤੇਰੀ ਸਰਣਿ ॥ ਸ੍ਰੀ ਗੁਰੂ ਬਾਬੇ ਨਾਨਕ ਸਾਹਿਬ ਜੀ ਕੀ ਤੁਹਾਈ॥
"