ਹੱਥ ਲਿਖਤ ਨੰਬਰ 495 "ਨਾਂ : ਪ੍ਰਯਾਯ ਗੁਰੂ ਗ੍ਰੰਥ ਜੀਲੇਖਕ : ਗੁਰਮੁਖ ਸਿੰਘਸਮਾ : 1926 ਬਿਕਰਮੀਪਤਰੇ : 345ਵਿਸ਼ਾ : ਸ੍ਰੀ ਗੁਰੂ ਗ੍ਰੰਥ ਸਾਹਿਬ ਕਾ ਕੋਸ਼ ਹੈ ਜਿਸ ਵਿਚ ਔਖੇ ਸ਼ਬਦਾਂ ਦੇ ਅਰਥ ਦਿਤੇ ਗਏ ਹਨ। ਪੁਸਤਕ ਹਰ ਤਰ੍ਹਾਂ ਮੁਕੰਮਲ ਹੈ।ਆਦਿ : ੴ ਸ੍ਰੀ ਗਣੇਯਾਸਾਨਮਾ ੴ ਸਤਿਗੁਰ ਪ੍ਰਸਾਦਿ॥ ਦੋ॥ ਗਣਪਤਿ ਬਾਣੀ ਰਘਪਤੀ ਗੁਰ ਨਾਨਕ ਪਦ ਕੰਜ॥ ਸ੍ਰੀ ਸਤਿਗੁਰ ਯੁਤਂ ਸਭਨ ਕੇ ਬੰਦੇ ਪਰਵਰ ਮੰਜ॥ (ਪਤਰਾ 1)ਅੰਤ : ਗੁਰਮੁਖ ਸਿੰਘ ਜੀ ਠਾਕਰ ਜੀ ਨੇ ਦਾਸਾਨ ਦਾਸ ਹੈਨ ਪਿਸੋਰੀ ਸਿੰਘ ਅਰੋੜਬੰਬੀ ਤਿਨਾ ਦੇ ਦਸਖਤ ਹੈਨ। 1900 ਤੇ 26 ਛਬੀਸ ਮੈ ਸਮਾਪਤ॥(ਪਤਰਾ 344)ਅਗਲੇ ਪੰਨੇ ਤੇ ਲਿਖਾਰੀ ਨੇ ਗਾਇਤ੍ਰੀ ਮੰਤਰ ਆਦਿ ਪੜ੍ਹਨ ਲਈ ਲਿਖਿਆ ਹੈ। ਕੁਝ ਖਾਲੀ ਪੰਨੇ ਛਡ ਕੇ ਬ੍ਰਹਮ ਵੈਵਰਤ ਦਰਜ ਹੈ।(ਅ) ਬ੍ਰਹਮ ਵੈਵਰਤ (ਸੰਸਕ੍ਰਿਤ ਦੈਵਨਾਗਰੀ)ਆਦਿ : ਓਨਨ : ਨਾਰਦ ਉਵਾਚ (ਪਤਰਾ 1)(ੲ) ਵੈਦਕ ਕੇ ਨੁਸਖੇਆਦਿ : ੴ ਗਰੜ ਮੈ ਮੁਠਲੀ ਦਾਸਤ ਵਿਚ ਲੂਨ ਪਾਕੇ -(ਪਤਰਾ 1)ਅੰਤ : ਜਿਸ ਕੇ ਕੰਮ ਵਿਚੋਂ ਪਾਕ ਆਵਦੀ ਹੋਵੇ ਤਿਸ ਵਾਸਤੇ॥(ਪਤਰਾ 2)ਅਗੇ ਸੰਸਕ੍ਰਿਤ ਦਾ ਸਖ਼ਤ ਲਿਖਿਆ ਹੈ।"