ਹੱਥ ਲਿਖਤ ਨੰਬਰ 496

"ਨਾਂ : ਅਧਿਆਤਮ ਰਾਮਾਇਣ
ਅਨੁਵਾਦ : ਸਾਧੂ ਗੁਲਾਬ ਸਿੰਘ
ਸਮਾਂ : ਸੰਮਤ 1940 ਪਹਿਲਾ ਪਤਰਾ ਨਹੀਂ ਹੈ ਜਿਸ ਕਾਰਨ ਪੁਸਤਕ ਅਧੂਰੀ ਹੈ।
ਵਿਸ਼ਾ : ਰਾਮਾਇਣ ਦੀ ਕਥਾ ਨੂੰ ਅਧਿਆਤਮਕ ਰੰਗ ਵਿਚ ਪੇਸ਼ ਕੀਤਾ ਹੈ। ਇਹ ਕਥਾ ਨੂੰ ਪ੍ਰਤੀਕ ਵਜੋਂ ਪਰਤ ਕੇ ਆਤਮਕ ਉਨਤੀ ਦਾ ਰਾਹ ਦੱਸਿਆ ਹੈ।
ਆਦਿ : ਮ੍ਰਿਗਿੰਦ ਇੰਦ੍ਰ ਚਾਪ ਲਾਜ ਪੇਖ ਨਾਥ ਕੀ ਕਮਾਨ ਨੋ॥(ਪਤਰਾ 2)
ਅੰਤ : ਇਤਿ ਸ੍ਰੀ ਮਤ ਅਧਯਾਤਮ ਰਾਮਾਇਣ ਊਮਾ ਮਹੇਸੁਰ ਸੰਬਾਦੇ ਉਤਰ ਕਾਂਡੇ ਬੈਕੁੰਠਿ ਨਿਰਯਾਣੋ ਨਾਮ ਨਵਮੋ ਧਿਆਇ 9 ਸੰਪੂਰਣੇ ਸੁਭੰਭਵਤ ਅਖਰ ਵਾਧਾ ਘਾਟਾ ਸੋਧ ਪੜਣਾ॥ ਭੂਲ ਚੂਕ ਮਾਫ ਕਰਣੀ॥ ਸਾਧ ਸੰਗਤ ਕਾ ਦਾਸ ਜਾਣ ਕੇ॥ ਦੋਹਰਾ॥ ਮਾਸ ਜੇਠ ਚੌਦਸਿ ਅਤੇ ਕ੍ਰਿਸਨ ਪਖ ਪਹਿਚਾਨ॥ ਸਾਲ ਹੈ ਉਨੀ ਸੈਕੜਾ ਉਪਰ ਚਾਲੀ ਜਾਨ॥ ਸੋਰਠਾ। ਕਿਰਪਾ ਕਰੀ ਮੁਰਾਰਿ ਸ੍ਰੀ ਗੁਰੂ ਨਾਨਕ ਦੇਵ ਜੀ॥ ਲਹਿਰਾ ਗ੍ਰਾਮ ਉਦਾਰ ਤਹਾਂ ਬੈਠ ਪੋਥੀ ਲਿਖੀ॥.(ਪੱਤਰਾ 487)
ਨੋਟ : ਇਹ ਪੁਸਤਕ ਗੁਰਮੁਖੀ ਤੇ ਦੇਵਨਾਗਰੀ ਵਿਚ ਕਈ ਵਾਰ ਛਪ ਚੁਕੀ ਹੈ।
"