ਹੱਥ ਲਿਖਤ ਨੰਬਰ 497

"ਨਾਂ : ਸਿਖਾਂ ਦੀ ਭਗਤਮਾਲ ਤੋਂ ਹੋਰ ਰਚਨਾਵਾਂ
ਲੇਖਕ : ਭਾਈ ਮਨੀ ਸਿੰਘ (?)
(ੳ) ਸਿਖਾਂ ਦੀ ਭਗਤਮਾਲ ਭਾਈ ਮਨੀ ਸਿੰਘ (?),
ਪਹਿਲਾ ਪਤਰਾ ਨਹੀਂ ਹੈ ਜਿਸ ਕਾਰਨ ਪੋਥੀ ਅਧੂਰੀ ਹੈ।
ਭਾਸ਼ਾ : ਪੁਰਾਣੀ ਪੰਜਾਬੀ ਹੈ
ਵਿਸ਼ਾ : ਗੁਰੂ ਸਾਹਿਬਾਨ ਦੇ ਸਿਖਾਂ ਦੇ ਜੀਵਨ ਲਿਖੇ ਹਨ।
ਆਦਿ ਵਾਲੈ ਜਨਮ ਸਾਖੀ ਵਿਚ ਅਜੁਗਤਾ ਪਾਇ ਕੇ ਸਿਖਾ ਨੂੰ ਭਰਮਾਇ ਦੇਦੇ ਹੋਵਨ॥ (ਪਤਰਾ 2)
ਅੰਤ : ਤੈਸੇ ਜੋ ਸਿਖਾ ਆਪਣਾ ਅਭਮਾਨ ਕਿਰਿਆ ਦਾ ਛਡਦੇ ਹੈਨਿ ਸੋਈ ਗੁਰਮੁਖ ਹੁੰਦੇ ਹੈਨਿ॥ 160 ॥ ਬੋਲਹੁ ਭਾਈ ਵਾਹੁਗੁਰੂ ॥ ਸਾਖੀਆਂ ਪੂਰੀਆ ਹੋਈਆ॥ ਸਮਾਪਤ ਸੁਭ ਮਸਤ॥ ਇਕ ਸਉ ਤੇ ਸਠਿ ਸਾਖੀਆ ਹੋਈਆਂ॥ ਬੋਲਹੁ ਭਾਈ ਵਾਹਿਗੁਰੂ ਜੀ ਕੀ ਫਤੈ ਹੈ॥( ਪਤਰਾ 299-300)
(ਅ) ਅੰਮ੍ਰਿਤਸਰ ਮਹਾਤਮ
ਆਦਿ : ੴ ਸ੍ਰੀ ਗਣੇਸਾਇ ਨਮ:॥ ਦੋਹਰਾ॥ ਗੁਰ ਗਣੇਸ ਅਰ ਸਾਰਦ ਬੰਦੋ ਹਿਤ ਚਿਤ ਲਾਇ॥ (ਪਤਰਾ 300)
ਅੰਤ : ਭਿੰਨ ਭਿੰਨ ਇਹ ਸਭ ਕਹਯੋ ਮਤ ਪੁਰਾਣ ਕੀ ਪਾਇ॥ ਨਾਰਾਇਣ ਜਾਪਿ ਰਾਮ ਕੋ ਮੁਕਤਿ ਸਪਰਮਪਦ ਪਾਇ॥ 28 1 ਇਤਿ ਸ੍ਰੀ ਭਵਿਖ ਯਤ ਪੁਰਜਣੇ ਉਮਾ ਮਹੇਸੁਰ ਸਬਦੇ ਅੰਮ੍ਰਿਤਸਰ ਮਹਾਤਮੇ ਨਾਮ ਆਤਮੇ ਨਾਮ ਅਮਯੋ ਧਯਾਇ॥ 8 ॥ ਸੰਪੂਰਨ ਸੁਭ ਮਸਤ॥ (ਪਤਰਾ 320)
(ੲ) ਕੁਰਸੀ ਨਾਮਾ ਸਤਿਗੁਰੂ ਬਾਬੇ ਨਾਨਕ ਕਾ
ਆਦਿ : ੴ ਸਤਿਗੁਰ ਪ੍ਰਸਾਦਿ॥ ਕੁਰਸੀਨਾਮਾ ਸ੍ਰੀ ਸਤਿਗੁਰੂ ਬਾਬੇ ਨਾਨਕ ਜੀ ਕਾ॥ ਗੁਰੂ ਨਾਨਕ ਬੇਟਾ ਕਾਲੂ ਮਲਿ ਦਾ॥ (ਪਤਰਾ 326)
"