ਹੱਥ ਲਿਖਤ ਨੰਬਰ 499

"ਨਾਂ : ਸਿਧਾਂਤ ਰਹਸ ਤੇ ਹੋਰ ਰਚਨਾਵਾਂ
ਲੇਖਕ : ਸਦਾਨੰਦ ਆਦਿ
ਸਮਾਂ : ਲਗਭਗ 200 ਸਾਲ ਪੁਰਾਣੀ ਹੈ।
ਪਤਰੇ 230
ਪੋਥੀ ਦੇ ਅੰਤਿਮ ਪਤਰੇ ਨਹੀਂ ਹਨ ਜਿਸ ਕਰਕੇ ਅਧੂਰੀ ਹੈ। ਪੋਥੀ ਕਿਰਮ ਖੁਰਦਾ ਹੈ ਤੇ ਮਾੜੀ ਹਾਲਤ ਵਿਚ ਹੈ।
ਵਿਸ਼ਾ : ਵੇਦਾਂਤ ਵਿਚ ਆਈਆਂ ਦਾਰਸ਼ਨਿਕ ਸਮਸਿਆਵਾਂ ਬਾਰੇ ਛੰਦ ਬੱਧ ਰੂਪ ਵਿਚ ਵਿਚਾਰ ਕੀਤਾ ਗਿਆ ਹੈ।
(ੳ) ਸਿਧਾਂਤ ਰਹਸ - ਸਦਾ ਨੰਦ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਯ ਨਮ:
ਅਥ ਸਿਧਾਤ ਰਹੱਸ ਸਦਾ ਨੰਦ ਕ੍ਰਿਤ ਲਿਖਯਤੇ॥
ਦੋਹਰਾ॥ ਚਿਦਾ ਨੰਦ ਮੈ ਬ੍ਰਹਮ ਜੋ ਪਰਮ ਰਹਸ ਸ੍ਵਰੂਪ ॥(ਪਤਰਾ 1)
ਅੰਤ : ਇਤਿ ਸ੍ਰੀ ਪਰਮਹੰਸ ਪਰਬਿਰਾਜ ਕਾਚਾਰਯ ਰਾਮ ਦਯਾਲ ਪਰਮ ਸਿਖ ਸਦਾ ਨੰਦ ਵਿਦੁਖ ਵਿਰਚਤੇ ਵੇਦਾਂਤ ਪ੍ਰਕਰਣੇ ਸਿਧਾਂਤ ਸਾਰ ਵਰਨਨ ਨਾਮ ਅਸਟਮ ਸੁਥਲੇ॥ ਸਮਾਪਤ ਅਖੰਡਨੰ ਸਦਾਨੰਦ ਕ੍ਰਿਤ ਸਿਧਾਂਤ ਰਹੱਸ ਨਾਮ ਗ੍ਰੰਥ ॥ .. ਸਰਣ ਹੋ.( ਪਤਰਾ 79)
(ਅ) ਅਧਿਆਤਮਕ ਪ੍ਰਕਾਸ਼ - ਸੁਖਦੇਵ
ਆਦਿ : ੴ ਸ੍ਰੀ ਪਰਮਾਤਮ ਕੇ ਨਮ:( ਪਤਰਾ 80)
ਅੰਤ: ਇਤਿ ਸ੍ਰੀ ਅਧਯਾਤਮ ਪ੍ਰਕਾਸ ਗ੍ਰੰਥੇ ਸੁਖਦੇਵ ਕ੍ਰਿਤ ਸਮਾਪਤ॥ ਮਸਤ ॥ ਸੁਭ ਮਸਤ ॥.. ਦਮੋਦਰ ॥(ਪਤਰਾ 129)
(ੲ) ਸਤਿਗੁਰ ਪ੍ਰਸਾਦਿ॥ ਸ੍ਰੀ ਪਰਮਾਤਮਾਏ ਨਮ ॥ ਸ੍ਰੀ ਗੁਰ ਸੰਤਏ ਨਮ:॥ ਅਥ ਗ੍ਰੰਥ ਅੰਮ੍ਰਿਤਧਾਰਾ ਲਿਖਯਤ॥ ਦੋਹਰਾ॥ ਮੰਗਲ ਰੂਪ ਸਰੂਪ ਮਮ ਨਿਜਾਨੰਦ ਪਦ ਦਾਸ॥(ਪਤਰਾ230)
ਅੰਤ : ਬੈਰਗਾਦਿਕ ਖਟ ਅੰਗ ਪੁਨ ਨਿਜ ਬਬੇਕ ਹੈ ਬੇਦ॥ (ਅੱਗੇ ਪਤਰੇ ਗੁੰਮ ਹਨ)(ਪਤਰਾ 230)
"