ਹੱਥ ਲਿਖਤ ਨੰਬਰ 506 "ਨਾਂ: ਨਿਰਬਾਣੀ (ਯੋਗ ਵਿਸ਼ਿਸ਼ਟ) ਅਤੇ ਗੀਤਾ ਦਾ ਅਠਾਰਵੀ ਅਧਿਆਇ (ਅਧੂਰਾ)ਅਨੁਵਾਦ : ਨਾਮਲੂਮਸਮਾਂ : ਲਗਭਗ 250 ਸਾਲ ਪੁਰਾਣੀ ਹੈਭਾਸ਼ਾ : ਸਾਧ ਭਾਸ਼ਾਪਤਰੇ: 345ਵਿਸ਼ਾ : ਜੀਵ ਨੂੰ ਮੁਕਤੀ ਕਿਸ ਪ੍ਰਕਾਰ ਪ੍ਰਾਪਤ ਹੋ ਸਕਦੀ ਹੈ ਇਸ ਬਾਰੇ ਵਿਸਥਾਰ ਸਹਿਤ ਵਿਚਾਰ ਕੀਤਾ ਗਿਆ ਹੈ।(ੳ) ਨਿਰਬਾਣ ਕਰਣਆਦਿ : ੴ ਸਤਿਗੁਰ ਪ੍ਰਸਾਦਿ॥ ਓਅੰ ਅਥਿ ਨਿਰਬਾਣ ਪ੍ਰਕਰਣ ਲਿਖਯਤੇ॥ ਸ੍ਰੀ ਵਸਿਸਟੋ ਵਾਚ॥ ਹੇ ਮਹਾ ਬਾਹੋ ਬਹੁੜਿ ਭੀ ਮੇਰੇ ਪਰਮ ਵਚਨ ਸੁਣ॥(ਪਤਰਾ 1)ਅੰਤ : ਤਾਤੇ ਤੂੰ ਸਭਨਾ ਬਿੰਦੀਅਹੁ ਕਉ ਲੇਕਰਿ ਨਿਰਬਾਣ ਹੋਇ ਜਾਇ ਜੋ ਤੇਰੀ ਜੈ ਹੋਇ॥ ਇਤਿ ਸ੍ਰੀ ਉਪਸਮ ਪ੍ਰਕਰਣੇ ਉਦਿਆਲਕ ਵਿਚਾਰੋ ਨਾਮੁ ਸਰਰਾਹ ॥ 6 ॥( ਪਤਰਾ 327)ਅ) ੴ ਗੀਤਾ ਅਠਾਰਵੀ ਅਧਿਆਇ॥ਆਦਿ : ੴ ਸਤਿਗੁਰ ਪ੍ਰਸਾਦਿ॥ ਅਗੇ ਧਿਆਉ ਗੀਤਾ ਕਾ ਚਲਿਆ ਅਠਾਰਵੀਂ ॥ 18 II ਅਰਜਨੋ ਵਾਚ॥ ਅਰਜਨ ਜੀ ਕ੍ਰਿਸਨ ਭਗਵਾਨ ਪਹਿ ਪ੍ਰਸਨ ਕਰੇ ਹੈ॥(ਪਤਰਾ 327)ਅੰਤ : ਅਰੁ ਇਹੁ ਬਾਤ ਤੂੰ ਭੀ ਨਿਸਚੈ ਕਰਿ ਜਾ (ਅਗੇ ਪਤਰੇ ਗੁੰਮ ਹਨ) (ਪਤਰਾ 345)"