ਹੱਥ ਲਿਖਤ ਨੰਬਰ 511 "ਨਾਂ : ਸਾਰ ਗੀਤਾ ਤੇ ਹੋਰ ਰਚਨਾਵਾਂਲਿਖਾਰੀ : ਅਗਿਆਤਸਮਾ : ਲਗਭਗ 200 ਸਾਲ ਪੁਰਾਣਾ ਹੈ।ਇਸ ਪੋਥੀ ਵਿਚ ਸਾਰ ਗੀਤਾ, ਗਰਭ ਗੀਤਾ, ਕਰਮ ਗੀਤਾ, ਸਪਤ ਸਲੋਕੀ ਗੀਤਾ, ਚਤਰ ਸਲੋਕੀ ਭਾਗਵਤ, ਏਕ ਸਲੋਕ ਰਾਮਾਇਣ, ਚਤਰ ਸਲੋਕੀ ਮਹਾਭਾਰਤ, ਹਨੂਮਾਨ ਨਾਨਕ ਬੀਜ ਮੰਦ, ਸਿੰਘ ਹਊ ਕਥਾ, ਗੋਸਟਿ ਰਾਜੇ ਜਨਕ ਕੀ, ਚੰਡੀ ਦੀ ਵਾਰ, ਬਿੰਦ ਸਤਸਈ ਤੇ ਚਾਣਕ ਨੀਤੀ ਭਾਖਾ। ਇਹਨਾ ਦੀ ਭਾਸ਼ਾ ਬ੍ਰਜ ਹੈ। ਧਾਰਮਿਕ ਤੇ ਰਾਜਨੀਤਕ ਵਿਸੇ ਲਏ ਹਨ।(ੳ) ਸਾਰ ਗੀਤਾ(ਅ) ਗਰਭ ਗੀਤਾ(ੲ) ਕਰਮ ਗੀਤਾ(ਸ) ਸਪਤ ਸਲੋਕੀ ਗੀਤਾ(ਹ) ਚਤਰ ਸਲੋਕੀ ਭਾਗਵਤ(ਕ) ਏਕ ਸਲੋਕੀ ਰਾਮਾਇਣ।(ਖ) ਚਤਰ ਸਲੋਕੀ ਮਹਾਭਾਰਤ(ਗ) ਹਨੂਮਾਨ ਨਾਟਕ ਬੀਦ ਮੰਤ੍ਰ(ਘ) ਸਿੰਘ ਗਊ ਕਥਾ(ਙ) ਗੋਸਟ ਰਾਜੇ ਜਨਕ ਕੀ(ਚ) ਚੰਡੀ ਦੀ ਵਾਰ(ਛ) ਥਿੰਦ ਸਤਸਈ - ਕ੍ਰਿਤ ਬ੍ਰਿਧ(ਜ) ਚਾਣਕਯ ਭਾ - ਅਨੁਵਾਦਕ ਸੈਨਾਪਤੀथडग 148)ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਯ ਨਮਹ॥ ਓਆਂ ਨਮੋ ਭਗਵਤੇ ਵਾਸ ਦੇਵਾਯ ਨਮਹ॥ ਅਥ ਸਾਰ ਗੀਤਾ ਲਿਖਯਤੇ॥ ਅਰਜਨੋ ਵਾਚੁ॥ਅਰਜਨ ਸ੍ਰੀ ਕ੍ਰਿਸਨ ਭਗਵਾਨ ਜੀ ਪਹਿ ਪ੍ਰਸਨ ਕਰਹਿ।(ਪਤਰਾ 1-2)ਅੰਤ(ਪਤਰਾ 1): ਗੁਰ ਗੋਬਿੰਦ ਕੀ ਸਭਾ ਮੈ ਲੇਖਕ ਪਰਸ ਸੁਜਾਨ॥ ਚਾਣਕੈ ਭਾਖਾ ਕੀਏ ਕਵੀ ਸੈਨਾ ਪਤਿ ਨਾਮ॥(ਪਤਰਾ 49)"