ਹੱਥ ਲਿਖਤ ਨੰਬਰ 512

"ਨਾਂ : ਵੇਦਾਂਤ ਗ੍ਰੰਥਾਵਲੀ
ਸਮਾ : ਸੰਮਤ1889
ਪਤਰੇ : 449
ਆਖਰੀ ਪਤਰੇ ਗੁੰਮ ਹਨ ਜਿਸ ਕਾਰਨ ਇਹ ਪੋਥੀ ਅਧੂਰੀ ਹੈ।
ਇਸ ਪੋਥੀ ਵਿਚ ਵੈਰਾਗ ਸ਼ਤਕ, ਗਿਆਨ ਸੁਧਾਰਸ, ਅਧਿਆਤਮ ਪ੍ਰਕਾਸ਼, ਆਤਮ ਵੀਚਾਰ, ਸੰਗ੍ਰਹਿ ਸਾਰ, ਭਾਵਰਸਾਮਿਤ, ਸਿਧਾਂਤ ਰਹਸ, ਸਾਰਕਤਾਵਲੀ ਅੱਠ ਰਚਨਾਵਾਂ ਸ਼ਾਮਲ ਹਨ।
(ੳ) ਵੈਰਾਗ ਸ਼ਤਕ ਭਰਥਰੀ ਹਰਿ
ਅਨੁਵਾਦਕ : ਹਰਿ ਦਿਆਲ
ਆਦਿ : ੴ ਸ੍ਰੀ ਗਣੇਸ ਜੀ ਸਹਾਇ॥ ਸ੍ਰੀ ਸੰਕਰਾਯ ਨਮ:॥
ਅਥ ਸ੍ਰੀ ਹਰਿ ਭਗਤ ਵੈਰਾਗ ਸ਼ਤਕ ਭਾਖਾ ਲਿਖਯਤੇ॥ ਦੋਰਹਾ॥
ਦੁਰਦ ਬਦਨ ਦੁਰਜਨ ਦਲਿਨ ਮਦਨ ਨਦਨ ਸਿਵ ਨੰਦ॥(ਪਤਰਾ 1)
ਅੰਤ : ਸਸਿ ਵਸੁ ਵਸੁ ਰਸ ਸਸਿ ਵਤੀ ਦਰ ਸਾਸੂ ਕੇ ਗ ਮਾਹੀ
ਸੰਪੂਰਣ ਸੰਪੂਰਣ ਭਯੋ ਗ੍ਰੰਥ ਸਭ ਅਹਿ॥ 76॥
ਸ੍ਰੀ ਸੰਕਰਨਾਯ ਨਮੋ ਨਮ:॥ ਸ੍ਰੀ ਰਾਮਾ ਯ ਨਮੋ॥(ਪਤਰਾ 71)
ਇਹ ਪੁਸਤਕ ਦੀ ਵਾਰ ਗੁਰਮੁਖੀ ਤੇ ਦੇਵਨਾਗਰੀ ਵਿਚ ਛਪ ਚੁੱਕੀ ਹੈ।
(ਅ) ਗਿਆਨ ਸੁਧਾਸਰ
ਲੇਖਕ : ਸਦਾ ਨੰਦ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਨੇਸਾਇ ਨਮਹ॥ ਅਥ ਗਿਆਨ ਸੁਧਾ ਰਸ ਗ੍ਰੰਥੇ
ਸਦਾ ਨੰਦ ਸ੍ਰੀ ਰਾਮ ਦਇਆਲ ਸਿਖ ਕ੍ਰਿਤ ਲਿਖਯਤੇ। ਦੋਹਰਾ॥ ਅਚਲ
ਅਜਾਰ ਅਜ ਬਿਮਲ ਘਨ ਪਰਮਾਤਮ ਨਿਜ ਰੂਪ (ਪਤਰਾ 71)
ਅੰਤ : ਇਤਿ ਸ੍ਰੀ ਗਿਆਨ ਸੁਧਾ ਰਸ ਗ੍ਰੰਥੇ ਵੇਦਾਂਤ ਪ੍ਰਕਰਣ ਸ੍ਰੀ ਮਤ ਪਰਮ ਹੰਸ
ਪਰ ਬ੍ਰਾਜਨਾਚਾਰਯ ਰਾਮ ਦਇਲ ਸਿਖ ਸਦਾ ਨੰਦ ਵਿਰਚਤੇ ਆਤਮ ਗਿਆਨ
ਵਿਧ ਮੁਖ ਵਰਨਨੰ ਨਾਮ ਸਪਤਮੋ ਗੁਲਾਬ ਸਮਾਪਤੰ ਗਿਆਨ ਸੁਧਾ ਰਸ ਗ੍ਰੰਥ
ਸਮਾਪਤੋਯੋ॥( ਪਤਰਾ 135)
(ੲ) ਅਧਿਆਤਮ ਪ੍ਰਕਾਸ
ਲੇਖਕ: ਸੁਖਦੇਵ ॥
ਆਦਿ :ੴ ਸਤਿਗੁਰ ਪ੍ਰਸਾਦਿ॥ ਸ੍ਰੀ ਪਰਮਾਤਮਨੇ ਨਮਹ॥ ਅਬ ਅਧਯਾਤਮ ਪ੍ਰਕਾਸ
ਲਿਖਤੇ।। ਸਵੈਯਾ ਸਥਾਵਰ ਜੰਗਮ ਜੀਵ ਜਿਤ.. (ਪਤਰਾ 135)
ਅੰਤ: ਏਕਾਦਸ ਬੁਧਿ ਗ੍ਰੰਥ ਕੋ ਸੁਕਲ ਪੱਖ ਸਭ ਜਾਨ॥23011
ਇਤ ਸ੍ਰੀ ਸੁਖਦੇਵ ਕ੍ਰਿਤ ਅਧਯਾਤਮ ਪ੍ਰਕਾਸ਼ ਸਮਾਪਤੰ ਸੁਭ ਮਸਤ੍ਰ॥ (ਪਤਰਾ 166)
ਇਹ ਪੁਸਤਕ ਕਈ ਵਾਰ ਗੁਰਮੁਖੀ ਤੇ ਦੇਵਨਾਗਰੀ ਵਿਚ ਛਪ ਚੁੱਕੀ ਹੈ।
(ਸ) ਆਤਮ ਵੀਚਾਰ
ਆਦਿ :ੴ ਸ੍ਰੀ ਪ੍ਰਮਾਤਮਾਨੇ ਨਮ ॥ ਸ੍ਰੀ ਕ੍ਰਿਸਨਯ ਨਮ ॥
ਸ੍ਰੀ ਰਾਮ ਚੰਦ੍ਰਾਯ ਨਮ:॥ ਦੋ
ਮੰਗਲਾਯਨ ਕਰੁਣਾ ਯਤੁਨ ਸ੍ਰਬ ਕਲਯਾਨ ਗੁਣਧਾਮ॥( ਪਤਰਾ 166)
ਅੰਤ: ਮਾਣਕ ਕੇ ਮਨ ਮਾਹਿ ਬਸੋ ਐਸੇ ਨੰਦ ਕੋ ਨੰਦ ਯਸੋਧਾ ਕੋ ਛਈਯਾ ॥4 ॥
ਇਤਿ ਸ੍ਰੀ ਆਤਮ ਵੀਚਾਰ ਗ੍ਰੰਥ ਮਹਾ ਮੋਖ ਹੇਤੁ ਸੰਪੂਰਣੰ ਸਮਾਪਤ॥ ਜੀਵਨ ਮੁਕਤਿ ਨਿਰੂਪਣੇ ਚਤ੍ਥਧਯਾਇ॥ 4 ॥
ਸ੍ਰੀ ਪ੍ਰਮਾਤਮ ਨੇ ਨਮਹ ॥1 ॥(ਪਤਰਾ 288)
(ਹ) ਗ੍ਰੰਥ ਸੰਗ੍ਰਹ ਸਾਰ
ਆਦਿ :ੴ ਸਤਿਗੁਰ ਪ੍ਰਸਾਦਿ॥ ਅਥ ਗ੍ਰੰਥ ਸੰਗ੍ਰਹ ਸਾਰ ਲਿਖਯਤੇ॥
ਦੋਹਰਾ॥ ਸਤਿ ਚਿਤ ਆਨੰਦ ਰੂਪਿ ਨਿਤ ਅਲਖ ਅਖੰਡ ਅਪਾਰ ॥(ਪਤਰਾ 288)
ਅੰਤ: ਵਕਤਾ ਸ੍ਰੋਤਾ ਅਦਿ ਜੇ ਸਰਬ ਬ੍ਰਹਮ ਨਿਰਧਾਰ॥
ਇਤ ਸ੍ਰੀ ਸੰਗ੍ਰਹ ਸਾਰ ਸੰਪੂਰਨੰ ॥ ਓ ਓ ਓ ਸੁਭ ਮਸਤੁ॥( ਪਤਰਾ 340)
(ਕ) ਭਾਵਰਸਾਮ੍ਰਿਤ - ਸਾਧੂ ਗੁਲਾਬ ਸਿੰਘ
ਆਦਿ :ੴ ਸਤਿਗੁਰ ਪ੍ਰਸਾਦਿ॥ ਸਵੈਯਾ॥ ਸੇਤ ਕਰੇ ਜਿਨ ਸਾਗਰ ਮੈ ਸਭ
ਦੇਵਨ ਕੇ ਦੁਖ ਦੂਰ ਮਿਟਾਏ॥(ਪਤਰਾ 341)
ਅੰਤ : ਇਤਿ ਸ੍ਰੀ ਮਨ ਮਾਨ ਸਿੰਘ ਚਰਣ ਸਿਖ ਗੁਲਾਬ ਸਿੰਘ ਨੇ ਗੌਰੀ ਰਾਏ ਆਤਸ਼
ਜੇਨ ਵਿਰਚਤ ਭਾਵਰਸਾਮ੍ਰਿਤ ਸਮਾਪਤੰ॥ ਸਭ ਭੂਯਾਤੁ॥( ਪਤਰਾ 367)
ਇਹ ਪੁਸਤਕ ਕਈ ਵਾਰ ਛੱਪ ਚੁੱਕੀ ਹੈ।
(ਖ) ਸਿਧਾਂਤ ਰਹਸ - ਸਦਾ ਨੰਦ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸ ਨਮ: ਅਥ ਸਿਧਾਂਤ

ਰਹਸ ਲਿਖਤੇ॥ ਦੋਹਰਾ॥ ਚਿਦਾ ਨੰਦ ਮੈ ਬ੍ਰਹਮ ਜੋ ਪਰਮ ਪ੍ਰਕਾਸ਼ਕ ਰੂਪ॥( ਪਤਰਾ 367)
ਅੰਤ: ਇਤਿ ਸ੍ਰੀ ਮਤ ਪਰਮ ਹੰਸ ਪ੍ਰਪ੍ਰਾਜਿਕਾਚਾਰਯ ਰਾਮ ਦਿਆਲ
ਪਰਮ ਸਿਖ ਸਦਾ ਨੰਦ ਵਿਦੁਖਾ ਵਿਰਚਤੇ ਵੇਦ ਤੇ ਪ੍ਰਕਰਣੇ ਸਿਧਾਂਤ ਰਹਸਸੋ
ਵਿਦਾਂਤ ਸਿਧਾਂਤ ਸਾਰ ਵਰਨਨੇ ਰਾਮ ਅਜਮੋ ਸਥਲ ਸਮਾਪਤ ਅਖੰਡ ਸਦਾ
ਨੰਦ ਕ੍ਰਿਤ ਸਿਧਾਂਤ ਰਹਸ ਨਾਮ ਗ੍ਰੰਥ (ਪਤਰਾ 478)
(ਗ) ਸਾਰ ਕੁਤਾਵਲੀ ਭਾਖਾ
ਆਦਿ : ੴ ਸਤਿਗੁਰ ਪ੍ਰਸਾਦਿ॥ਥ ਸਾਰਕਤਾਵਲੀ ਭਾਖਾ ਲਿਖਯਤੇ,
ਦੋਹਰਾ॥ ਸ੍ਰੀ ਪਤਿ ਪ੍ਰਥਮ ਨਮਾਮ ਮਮ ਯਮੀ ਰਿਦਯ ਨਿਵਾਸ॥ (ਪਤਰਾ 479)
ਅੰਤ : ਪਾਤ੍ਰ ਨੇਹਿ ਪਾਏ ... .ਅੱਗੇ ਪਤਰੇ ਗੁੰਮ ਹਨ ਜਿਸ ਕਾਰਨ ਗ੍ਰੰਥ ਅਧੂਰਾ(ਪਤਰਾ 488)
ਇਹ ਪੁਸਤਕ ਦੇਵਨਾਗਰੀ ਅਤੇ ਗੁਰਮੁਖੀ ਵਿਚ ਕਈ ਵਾਰ ਛੱਪ ਚੁੱਕੀ ਹੈ।
"