ਹੱਥ ਲਿਖਤ ਨੰਬਰ 514

"ਨਾਂ : ਵਾਰਾਂ ਤੇ ਕਥਿਤ ਸਵਈਏ
ਲੇਖਕ : ਭਾਈ ਗੁਰਦਾਸ
ਸਮਾ : ਲਗਭਗ 250 ਸਾਲ ਪੁਰਾਣੀ
ਪਤਰੇ : 340-174
ਵਿਸ਼ਾ : ਸਿਖ ਧਰਮ ਫਿਲਾਸਫੀ ਤੇ ਆਚਾਰ ਵਿਧਾਨ ਦੀ ਵਿਆਖਿਆ
ਭਾਸ਼ਾ : ਵਾਰਾਂ ਦੀ ਭਾਸ਼ਾ ਠੇਠ ਪੰਜਾਬੀ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਵਾਹ ਗਿਆਨ ਰਤਨਾਵਲੀ॥ ਭਾਈ ਗੁਰਦਾਸ ਭਲੇ
ਕਾ ਬੋਲਣਾ ॥ ਨਮਸਕਾਰੁ ਗੁਰਦੇਵ ਕਉ ਸਤਿਨਾਮੁ ਜਿਸੁ ਮੰਤ੍ਰ ਸੁਣਾਇਆ (ਪਤਰਾ 1)
ਅੰਤ : ਗੁਰ ਗੋਬਿੰਦ ਹੁ ਬਾਬਾ ਹਰਿ ਰਾਇ ਦੂਜਾ ਨਾ ਕੋਈ॥ 36 ॥ ਛਤੀਹ
(ਅ) ਕਬਿਤ ਸਵਈਏ॥
ਭਾਸ਼ਾ : ਸੁਧ ਬ੍ਰਜ ਭਾਸ਼ਾ
ਆਦਿ : ੴ ਸਤਿਗੁਰ ਪ੍ਰਸਾਦਿ॥ ਬਾਣੀ ਭਾਈ ਗੁਰਦਾਸ ਭਲੇ ਕੀ॥
ਸੋਰਠਾ ॥ ਆਦਿ ਪੁਰਖ ਆਦੇਸ ਓਨਮ ਸ੍ਰੀ ਸਤਿਗੁਰ ਚਰਨ॥ (ਪਤਰਾ 1)
ਅੰਤ : ਜੈਸੇ ਜੈਸੇ ਕੋਈ ਕਲਾ ਧਰਮ ਕਰਮ ਕਰੈ
ਤੈਸੋ ਤੈਸੋ ਜਸੁ ਅਪ ਜਸੁ ਪ੍ਰਗਟਾਵਹੀ॥ 459॥ ( ਪਤਰਾ 174)
"