ਹੱਥ ਲਿਖਤ ਨੰਬਰ 521 "ਨਾਂ : ਪਪਿ ਪੋਥੀਲੇਖਕ: ਬਾਵਾ ਰਾਮ ਦਾਸਲਿਖਾਰੀ : ਰਾਮ ਸਿੰਘ ਪੰਜਾਬੀਸਮਾ :ਸਮੰਤ 1905ਭਾਸ਼ਾ : ਪੰਜਾਬੀਵੇਰਵਾ : ਤਤਕਰੇ ਦੇ ਪਤਰੇ ਛੱਡ ਕੇ ਪਤਰਾ 9 ਤੋਂ 18 ਤਕ ਰਾਮ ਸਿੰਘ ਪੰਜਾਬੀ ਨੇ ਦੀਵਾਨਿਆ ਦੀ ਬੰਸਾਵਲੀ ਤੇ ਯਾਦਾਸਤਾਂ ਲਿਖੀਆਂ ਹਨ। ਕੁਛ ਸਾਧੂਆਂ ਦੇ ਅਕਾਲ ਚਲਾਣੇ ਦੀਆਂ ਮਿਤੀਆ ਹਨ। ਇਸ ਮਗਰੋਂ ਪਤਰਾ 1 ਤੋਂ ਬਾਵਾ ਰਾਮ ਦਾਸ ਦੀ ਚੋਣਵੀ ਬਾਣੀ ਦਾ ਉਤਾਰ ਹੈ। ਇਹ ਬਾਣੀ ਬਾਵਾ ਰਾਮ ਦਾਸ ਦਾ ਡੇਰਾ ਚੋਰਾਲਿਆਂ ਸਾਧੂਆਂ ਨੇ ਪ੍ਰਕਾਸ਼ਤ ਕਰ ਦਿਤੀ ਹੈ।ਵਿਸ਼ਾ : ਇਸ ਵਿਚ ਨਿਰਗੁਣ ਬ੍ਰਹਮ ਦੀ ਉਪਮਾ ਤੇ ਚੰਗੇਰਾ ਜੀਵਨ ਜੀਉਣ ਲਈ ਪ੍ਰੇਰਨਾ ਦਿਤੀ ਹੈ। ਭਗਤਾਂ ਦੀਆਂ ਸਾਖੀਆਂ ਲਿਖੀਆਂ ਹਨ।(ੳ) ਯਾਦਾਸ਼ਤਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸੰਮਤ ਬਰਨਨੰ ॥ ਦੋਹਰਾ॥ ਸੰਮਤ ਅਠਾਰਹ ਸੈ ਉਣਾਸਠੇ ਫਾਗਨ ਮਾਹ ਮੰਝਾਰ ਕ੍ਰਿਸਨ ਪਖ ਬੁਧੁਤੀਜ ਤਿਬਿ ਪੋਥੀ ਲਿਖੀ ਸੁਧਾਰ ॥(ਪਤਰਾ 9)ਅੰਤ : ਲਿਖੀ ਬਾਬੇ ਜੀ ਕੀ ਧਰਮਸਾਲ ॥ ਕੌਸਲਯਾ ਨਦੀ ਕੇ ਕਿਨਾਰੇ॥ਦਸਤਖਤ ਰਾਮ ਸਿੰਘ ਪੰਜਾਬੀ ਕੇ॥ (ਪਤਰਾ 18)(ਅ) ਬਾਣੀ ਥਾਵਾ ਰਾਮਦਾਸਆਦਿ : ੴ ਸਤਿਗੁਰ ਪ੍ਰਸਾਦਿ॥ ਛਪੈ ਲਿਖੇ ਗੁਰੂ ਮਹਿਮਾ ਕੇ॥ ਛਪੈ॥ਸ੍ਰੀ ਗੁਰੂ ਨਾਨਕ ਸਿਮਰਿ ਗੁਰੂ ਅੰਗਦ ਉਰਧਾਰੋ॥ (ਪਤਰਾ 1)ਅੰਤ : ਲਿਖਤੇ ਪੜ੍ਹਤੇ ਸੁਨੰਤੇ। ਸਰਬ ਪਦਾਰਥ ਮੋਖ ਮੁਕਤਿ ਲਹੰਤੇ॥ ਸੰਮਤ 1905 ਅਸੂ ਸੁਦੀ ਏਕਮ! ਲਿਖਾਰੀ ਵਲੋਂ ਦੋਹਰਾ॥ ਪੋਥੀ ਜੀ ਪੂਰਨ ਭਈ ਸਤਿਗੁਰ ਨੈ ਪਰਸਾਦਿ॥ਸੋਭਾ ਸੰਤ ਅਸੰਤ ਕੀ ਲਿਖੀ ਅੰਤ ਅਰੁ ਆਦਿ॥ (ਪਤਰਾ 548)"