ਹੱਥ ਲਿਖਤ ਨੰਬਰ 527

"ਨਾਂ : ਪੋਥੀ ਸੰਗ੍ਰਹਿ
ਸਮਾ : ਲਗਭਗ 200 ਸਾਲ ਪੁਰਾਣਾ
ਇਸ ਵਿਚ ਬਿਲ ਬਾਣੀ ਕ੍ਰਿਤ ਬਿਰਲ, ਅਬਗਤ ਉਲਾਸ ਕ੍ਰਿਤ ਦਿਆਲ ਅਨੇਮੀ, ਜਗਨ ਨਾਥ ਅਸਟਕ ਕ੍ਰਿਤ ਸੰਕਰਾਚਾਰਯ, ਗਿਆਨ ਸ਼ੋਕਾ ਕ੍ਰਿਤ ਸੰਕਰਾਚਾਰਯ, ਪੰਚ ਕੋਸ ਬਬੇਕ, ਮਾਰਾਤ੍ਰਿਕ ਕ੍ਰਿਤ ਜੈ ਦੇਵ, ਰਿਗ ਵੇਦ ਵਿਚੋਂ, ਗੁਰੂ ਨਾਨਕ ਪਦ ਪ੍ਰਸਨ ਉਤਰ, ਟਹਿਲ ਸਿੰਘ ਦੇ ਫੁਟਕਲ ਕਥਿਤ ਸਵਈਏ, ਗਿਆਨ ਸੂਰੋਦੈ, ਗਿਰਧਰ ਦੇ ਕੁੰਡਲੀਏ, ਦਵਾਸਦ ਮਸਤੀ ਰਚਨਾਵਾਂ ਸ਼ਾਮਲ ਹਨ। ਪੁਸਤਕ ਹਰ ਤਰ੍ਹਾਂ ਮੁਕੰਮਲ ਹੈ ਤੇ ਸੁੰਦਰ ਹੱਥ ਲਿਖਤ ਹੈ।
(ਓ) ਬ੍ਰਿਲਬਾਣੀ ਕ੍ਰਿਤ ਬਿਰਲ
ਆਦਿ: ੴ ਸਤਿਗੁਰ ਪ੍ਰਸਾਦਿ ਬਿਲ ਬਾਣੀ ਲਿਖਿਤੇ ਅਰੜਵਾਇ॥ ਦੋ ॥ ਜੈ ਜੈ ਜੈ
ਜਗਤ ਗੁਰ ਅਚਰਜ ਰੂਪ ਅਨੰਤ ॥(ਪਤਰਾ 1)
ਅੰਤ : ਇਤਿ ਸ੍ਰੀ ਚਿਤਮਣ ਬਿਲ ਬਾਣੀ ਸੰਪੂਰਣ ਸਮਾਪਤੰ ਮਸਤ ਸੁਭ ਮਸਤ॥( ਪਤਰਾ 46)
(ਅ) ਅਵਗਤ ਉਲਾਸ - ਦਿਆਲ ਅਨੇਮੀ
ਆਦਿ : ੴ ਸਤਿਗੁਰ ਪ੍ਰਸਾਦਿ॥ ਓ ਤਤ ਸਤ ਸ੍ਰੀ ਪ੍ਰਮਾਤਮਨੇ ਨਮ ॥
ਸ੍ਰੀ ਰਾਮਾਯ ਨਮ:॥ ਅਥ ਅਵਗਤੋਲਾਸ ਗ੍ਰੰਥ ਸ੍ਰੀ ਮਦ ਗਯਾਲ
ਅਨੇਮਾਨੰਦ ਸਰਸਤੀ ਦੰਡੀ ਕ੍ਰਿਤ ਭਾਖਾ ਲਿਖਯਤ (ਪਤਰਾ 1)
ਅੰਤ : ਦਸੋ ਪ੍ਰਯੋਗੋ ਕੇ ਬਿਖੈ ਅੰਨ ਸਮਗ੍ਰ ਪਰਿਮਾਨ॥
ਪਾਚ ਸਤਕ ਦ੍ਰਾਦਸ ਅਧਿਕ ਸੰਧਯਾ ਸਭੈ ਸੁ ਮਾਨ॥ (ਪਤਰਾ 71)
(ੲ) ਜਨੰਨਾਥ ਅਸਟ ਕ੍ਰਿਤ ਸੰਕਾਚਾਰਯ
ਆਦਿ : ਅਥ ਜਗੰਨਾਥਾਸਕ ਲਿਖਯਤੇ॥ ਓ ਸ੍ਰੀ ਗਣੇਸਾਯ ਨਮ: (ਪਤਰਾ 72)
ਅੰਤ : ਇਤਿ ਸ੍ਰੀ ਮਤ ਸੈਕਰਾਚਾਰਯ ਵਿਰਚਿੰਤ ਜਗਨਾਥਾਸਕੋ ਸੰਪੂਰਣੰ॥(ਪਤਰਾ 43)
(ਸ) ਖਸਟ ਪਟੀ ਸਤੋਤ੍ਰ - ਸੰਕਾਚਾਰੀਯ
ਆਦਿ : ਓ ਸ੍ਰੀ ਗਣੇਸਾਯ ਨਮ: । ਓ ਨਮ: ਨਿਵਾਯ ਨਮ:(ਪਤਰਾ 73)
ਅੰਤ : ਇਤਿ ਸ੍ਰੀ ਪਰਹੰਸ ਪਰ ਬ੍ਰਾਜਕਾਚਾਰਯ ਖਟ ਪਟੀ ਸਤੋਤ੍ਰ ਸੰਪੂਰਣੇ (ਪਤਰਾ 74)
(ਸ) ਸਿਧਾਂਤ ਬਿੰਦੁ - ਸੰਕਰਾਚਾਯ
ਆਦਿ॥ ਓ ਸ੍ਰੀ ਗਣੇਸਾਯ ਨਮ:॥(ਪਤਰਾ 74)
ਅੰਤ : ਇਤਿ ਸ੍ਰੀਮਤ ਸੰਕਰਾਚਾਰਯ ਵਿਰਚਿਤ ਸਿਧਾਂਤ ਬਿੰਦੂ ਸੋਤ੍ਰ ਸੰਪੂਰਣੇ॥ (ਪਤਰਾ 75)
(ਹ) ਵਿਗਿਆਨ ਨਊਨਾ- ਸੰਕਰਾਚਾਯ
ਆਦਿ : ਓ. ਸਰੀ ਗਣੇਸਾਯ ਨਮ:॥ ਓ ਤਪੋ ਯਗਯਦਾਨਾ (ਪਤਰਾ 75)
ਅੰਤ : ਇਤਿ ਸ੍ਰੀ ਮਤ ਸੰਕਰਾਚਾਰਯ ਕ੍ਰਿਤ ਵਿਗਯਾਨ ਨਉਕਾ ਸਮਾਪਤ (ਪਤਰਾ 76)
(ਕ) ਪੰਚ ਕੋਸ ਬਿਬੇਕ ਭਾਖਾ
ਆਦਿ ॥ਦੋਹਰਾ॥ ਪਰਮ ਜੋਤਿ ਪਰਮਾਤਮਾ ਨਮਸਕਾਰ ਤਿਹਿ ਨਾਨ॥ ਪੰਚ ਕੋਸ ਕੇ ਭੇਦ ਕੋ ਭਾਖਾ ਗੋਤਿ ਬਕਾਨ (ਪਤਰਾ 76)
ਅੰਤ : ਛਬਿਸ ਦੋਹੇ ਦੋ ਛਪੇ ਏਕ ਸੋਰਠਾ ਜਾਨ। ਤੇ ਇਸ ਕਹੀ ਸੁ ਚੋਪਈ ਏਕ ਸਵੈਯਾ ਮਾਨ॥ (ਪਤਰਾ 80)
(ਖ) ਬਿਗਯਾਨ ਨੌਕਾ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਬਿਗਯਾਨ ਨੋਕਾ ਭਾਖਾ ਸਰੂਪ ਸਿੰਘ ਇੰਦ੍ਰ ਪ੍ਰਸਥੀ ਕ੍ਰਿਤਿ ਲਿਖਯਤੇ (ਪਤਰਾ 80)
ਅੰਤ : ਸੋਮ ਦਿਨਾ ਬਿਗਯਾਨ ਜਹਾਜਯੇ ਦੇਸ ਗਿਰਾ ਸਮਾਪਤਿ ਹੋਈ। (ਪਤਰਾ 81)
(ਗ) ਕਥਿਤ
ਆਦਿ : ਸਤਿਗੁਰ ਵਾਕ ਬੇਦ ਸਾਰ .
ਅੰਤ : ਤੇਗ ਸੁ ਬਹਾਦੁਰ ਅਪਾਰ ਗਤਿ ਕਾਨੀ ਅਤਿ (ਪਤਰਾ 82)
(ਘ) ਗੁਰ ਨਾਨਕ ਪਦ ਪ੍ਰਸਨ ਉਤਰ-ਰਤਨ ਸਿੰਗ
ਆਦਿ :ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਏ ਨਮ: ॥ ਦੋਹਰਾ॥
ਸ੍ਰੀ ਗੁਰ ਚਰਨ ਸਰੋਜ ਸਿਰ ਨਾਇ ਪਾਇ ਸੁ ਪਾਇ॥
ਸਨੇਤ੍ਰ ਭਾਖਾ ਰਚਤ ਰਤਨ ਹਰੀ ਚਿਤ ਲਾਇ॥ (ਪਤਰਾ 83)
ਅੰਤ : ਇਤਿ ਸ੍ਰੀ ਮਦ ਗੁਰ ਨਾਨਕ ਪਦ ਪੰਕਜ ਚੰਦਰੀਕ ਰਤਨ
ਹਰ ਵਿਰਚਤਾ ਪ੍ਰਸਨੋਤ੍ਰ ਰਤਨ ਮਾਲ ਸਮਾਪਤੰ ॥ (ਪਤਰਾ 84)
(ਙ) ਕਵਿਤ ਸਵਈਏ ਟਹਿਲ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਓਆਂ ਸ੍ਰੀ ਪਰਮਾਤਮਨੇ ਨਮ:॥ ਦੋਹਰਾ ॥
ਬ੍ਰਹਮ ਚਿੰਦਾਨੰਦਾਤਮਾ ਨਿਤ ਨਿਰੰਜਨ ਵੇ ਦ॥
ਆਦਿ ਉਪ੍ਰਣਵਤ ਤਾਹਿ ਕੋ ਜਿਹ ਗਾਵਤ ਨਿਤ ਵੇਦ॥(ਪਤਰਾ 1)
ਅੰਤ : ਭਯੋ ਜੋ ਨ ਮਨ ਸੁਧ ਟਹਲ ਸਿੰਘ ਹੋਤ ਪ੍ਰਬੁਧ
ਤਾ ਪਰ ਜਿਤੇ ਅਚਾਰ ਸਭ ਤੂੰ ਅਸਾਰ ਹੈ॥ (ਪਤਰਾ 30)
(ਚ) ਪ੍ਰਯਾਇ ਅਗਿਆਤ (ਰਚਨਾ ਅਧੂਰੀ ਹੈ)।
ਆਦਿ : ੴ ਸਤਿਗੁਰ ਪ੍ਰਸਾਦਿ ॥ ਪ੍ਰਿਆ ਲਿਖੀਅਤੇ॥ ਕਦਨ॥ ਨਾਸ (ਆਦਿ 74)
ਅੰਡ : ਭਾਨ ਬ੍ਰਿਦ ਤਬ ਬਖਾਨ ਮਾਨ ਸੰਕਾ ਨਾਹਿ ਆਨਿਯੈ॥ ,(ਪਤਰਾ 76)
(ਛ) ਗਿਆਨ ਸੁਰੋਦਾ
ਆਦਿ : ੴ ਸਤਿਗੁਰ ਪ੍ਰਸਾਦਿ ॥ ਰਾਗ ਰਾਮਕਲੀ ਗਿਆਨ ਸਰੋਦੈ ਮਹਲਾ ੧
ਅੰਤ : ਸ੍ਰੀ ਗੁਰੂ ਕੈ ਚਰਣਿ ਪਦਿਕਾ ਨਮਸਤੇ ਨਮਸਤੇ॥ ਗਿਆਨ ਸਰੋਦਾ ਸੰਪੂਰਣ॥ (ਆਦਿ 15)
(ਜ) ਕੁੰਡਲੀਏ ਗਿਰਧਰ ਕੇ
ਆਦਿ : ੴ ਸ੍ਰੀ ਪਰਮਾਤਮਨੇ ਨਮ:॥ ਸ੍ਰੀ ਗੁਰ ਚਰਨ ਕਮਲੇ ਭਯੋ ਨਮ ਅਬ ਕੁੰਡਲੀਏ ਛੰਦ ਸਤਕ ਲਿਖਯਤੇ। ਜਾ ਕੇ ਜਾਨੇ ਬਿਨਾ
ਅੰਤ : ਬਰਣ ਗਰਬ ਨ ਕੋ ਕਰੇ ਭਈ ਪ੍ਰਾਪਤਿ ਪਰਾਪਤਿ॥ ਇਤਿ ਬ੍ਰਹਮ ਵਿਦਯਾ ਕੁੰਡਲੀਆ ਸਤਕ ਸਮਾਪਤ॥ (ਆਦਿ 16)
(ਝ) ਦ੍ਵਾਦਸ ਮਸਤੀ
ਆਦਿ : ੴ ਸ੍ਰੀ ਗਣੇਸਾਯ ਨਮ:॥ ਅਬ ਸ੍ਵਾਦਸ ਮਸਤੀ ਲਿਖਯਤੇ॥ ਕੋਈ ਮਾਲ ਮਸਤ ਜੰਜਾਲ ਮਸਤ ..
(ਆਦਿ 17)
ਅੰਤ : ਇਤਿ ਸ੍ਰੀ ਦਾਦਸ ਮਸਤੀ ਸਮਾਪਤ॥ (ਪਤਰਾ 18)
(ਝ) ਇਕਾਦਸ ਕਿੰਚੇ
ਆਦਿ : ਤਰਤੀਬ ਰੈਫੈਓ ਦੇ ਰਾਮ (ਪਤਰਾ 18)
ਅੰਤ : ਕਿੰਚਾਯਵਿਸ ਭਵ ਸੰਸਾਰ ਜੁਗਤ ਸੋਹੇਲੀਏ॥ (ਪਤਰਾ 20)"