ਹੱਥ ਲਿਖਤ ਨੰਬਰ 533

"ਨਾਂ : ਧਿਆਉ ਬਿਹੰਗਮ ਦਾ ਅਤੇ ਹੋਰ ਰਚਨਾਵਾਂ
ਲੇਖਕ : ਅਗਿਆਤ
ਸਮਾ : ਲਗਭਗ 150 ਸਾਲ ਪੁਰਾਣੀ
ਭਾਸ਼ਾ : ਸਾਧ ਭਾਸ਼ਾ ਪੇਥੀ ਕਿਰਮ ਖੁਰਦਾ ਹੈ।
ਵਿਸ਼ਾ : ਯੋਗ ਆਦਿ ਬਾਰੇ ਕਵਿਤਾ ਵਿਚ ਵਿਚਾਰ। ਗੁਰੂ ਨਾਨਕ ਦੇ ਨਾਮ ਅਧੀਨ ਲਿਖੀ ਗਈ ਹੈ।
ਆਦਿ : ੴ ਸਤਿਗੁਰ ਪ੍ਰਸਾਦਿ। ਧਿਆਉ ਬਿਹੰਗਮ ਕਾ ਮਹਲਾ ੧ ॥(ਪਤਰਾ 1)
ਆਦਿ ਅੰਤ ਏਕੈ ਨਿਰੰਕਾਰਾ॥ ਦੂਸਰਿ ਅਵਰੁ ਨਾ ਕਰਣੇਹਾਰ॥
ਅੰਤ : ਹੋਇ ਨਿਰਾਲੇਬ ਸਬਦ ਕਮਾਵਹੁ ॥ ਜਨ ਨਾਨਕ ਤਤ ਬਿਹੰਗਮੁ ਪਾਵਹੁ ॥ ਵਾਹਗੁਰੂ ॥ ਵਾਹਗੁਰੂ
(ਅ) ਗਿਆਨ ਸਰੋਦਾ
ਵਿਸ਼ਾ : ਗੁਰੂ ਨਾਨਕ ਦੇ ਨਾਂ ਅਧੀਨ ਲਿਖੀ ਕਿਸੇ ਯੋਗ ਮਾਗਰੀ ਦੀ ਰਚਨਾ ਹੈ ਜਿਸ ਵਿਚ ਯੋਗ ਬਾਰੇ ਜਾਣਕਾਰੀ ਦਿਤੀ ਗਈ ਹੈ।
ਭਾਸ਼ਾ : ਸਾਧ ਭਾਸ਼ਾ
ਆਦਿ : ੴ ਸਤਿਗੁਰ ਪ੍ਰਸਾਦਿ ॥ ਰਾਗ ਰਾਮਕਲੀ ਗਿਆਨ ਸਰੋਦਾ ਮਹਲਾ ੧
ਪਰਖੋਤਮ ਪਰਮਾਤਮ ਪੂਰਨ ਬਿਸਵਬੀਸ॥
ਆਦ ਪੁਰਖ ਅਭਿਚਲਿ ਤੂ ਹੀ ਹੋਇ ਨਿਵਾਓ ਸੀਸ॥ (ਪਤਰਾ 1)
ਅੰਤ : ਆਦ ਮੰਤਿ ਬਿਧ ਜੋਗ ਕੀ ਬਰਨੀ ਤਤ ਬੀਚਾਰ॥
ਮਨਸਾ ਬਾਚਾ ਕਰ ਮਨਾ ਰਤਨ ਜੋਗਿ ਨਿਜ ਸਾਰ॥
ਧਿਆਉ ਪੂਰਾ ਹੋਇਆ॥ 14॥ ਸਲੋਕੁ॥
ਸੰਪੂਰਨ ਸਮਸਤੁ ਸੁਭ ਮਸਤ॥ (ਪਤਰਾ 24)"